HomePOLITICSਛੋਟੇ ਸਿੱਧੂ ਨੂੰ ਲੈ ਕੇ ਨਵਾਂ ਵਿਵਾਦ, ਬਲਕੌਰ ਸਿੰਘ ਅਤੇ ਚਰਨ ਕੌਰ...

ਛੋਟੇ ਸਿੱਧੂ ਨੂੰ ਲੈ ਕੇ ਨਵਾਂ ਵਿਵਾਦ, ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਵਕੀਲ ਨਵਕਿਰਨ ਸਿੰਘ ਦੀ ਸ਼ਿਕਾਇਤ

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਵਕੀਲ ਨਵਕਿਰਨ ਸਿੰਘ ਨੇ ਮਾਨਸਾ ਡੀਸੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸ਼ਿਕਾਇਤ ਭੇਜੀ। ਛੋਟੇ ਸਿੱਧੂ ਦੀ ਕਾਊਂਸਲਿੰਗ ਅਤੇ ਜਾਂਚ ਦੀ ਮੰਗ।ਛੋਟੇ ਸਿੱਧੂ ਨੂੰ ਲੈ ਕੇ ਨਵਾਂ ਵਿਵਾਦ, ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਵਕੀਲ ਨਵਕਿਰਨ ਸਿੰਘ ਦੀ ਸ਼ਿਕਾਇਤਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਨਾਬਾਲਗ ਬੱਚੇ ਦੀ ਭਲਾਈ ਨੂੰ ਲੈ ਕੇ ਸ਼ਿਕਾਇਤ ਦਿੱਤੀ ਗਈ ਹੈ। ‘ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ’ ਦੇ ਜਨਰਲ ਸਕੱਤਰ ਅਤੇ ਵਕੀਲ ਨਵਕਿਰਨ ਸਿੰਘ ਵੱਲੋਂ ਇਹ ਸ਼ਿਕਾਇਤ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਭੇਜੀ ਗਈ ਹੈ।ਛੋਟੇ ਸਿੱਧੂ ਨੂੰ ਹਿੰਸਕ ਸੱਭਿਆਚਾਰ ਤੋਂ ਦੂਰ ਰੱਖਣ ਦੀ ਮੰਗਸ਼ਿਕਾਇਤ ਵਿੱਚ ਸਿੱਧੂ ਮੂਸੇਵਾਲਾ ਦੇ ਪੁੱਤਰ ਸੁਖਦੀਪ ਸਿੰਘ ਸਿੱਧੂ, ਜਿਨ੍ਹਾਂ ਨੂੰ ਛੋਟਾ ਸਿੱਧੂ ਵੀ ਕਿਹਾ ਜਾਂਦਾ ਹੈ, ਨੂੰ ਹਿੰਸਾ ਅਤੇ ਗਨ ਕਲਚਰ ਨਾਲ ਜੁੜੀਆਂ ਪੇਸ਼ਕਾਰੀਆਂ ਤੋਂ ਦੂਰ ਰੱਖਣ ਦੀ ਮੰਗ ਕੀਤੀ ਗਈ ਹੈ।ਵਕੀਲ ਨਵਕਿਰਨ ਸਿੰਘ ਨੇ ਕੈਨੇਡਾ ਵਿੱਚ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੌਰਾਨ ਛੋਟੇ ਸਿੱਧੂ ਦੀ ਮੌਜੂਦਗੀ ਅਤੇ ਹੱਥਾਂ ਦੇ ਇਸ਼ਾਰਿਆਂ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਛੋਟੇ ਬੱਚੇ ਨੂੰ ਅਜਿਹੇ ਸੱਭਿਆਚਾਰ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।ਮਾਪਿਆਂ ਦੀ ਕਾਊਂਸਲਿੰਗ ਕਰਵਾਉਣ ਦੀ ਮੰਗਸ਼ਿਕਾਇਤ ਵਿੱਚ ਬੱਚੇ ਦੀ ਭਲਾਈ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮਾਪਿਆਂ ਦੀ ਕਾਊਂਸਲਿੰਗ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਦੀ ਧਾਰਾ 36 ਤਹਿਤ ਜਾਂਚ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਸ਼ਿਕਾਇਤ ਵਿੱਚ ਅਧਿਕਾਰੀਆਂ ਨੂੰ ਮਾਮਲੇ ਦਾ ਨੋਟਿਸ ਲੈਣ ਅਤੇ ਬੱਚੇ ਦੇ ਹਿੱਤ ਵਿੱਚ ਲੋੜੀਂਦੇ ਕਦਮ ਚੁੱਕਣ ਦੀ ਬੇਨਤੀ ਕੀਤੀ ਗਈ ਹੈ।Read More

Previous articleਜ਼ੇਲ੍ਹਾਂ ਤੋਂ ਨਸ਼ੇ ਦਾ ਕਾਰੋਬਾਰ ਅਤੇ ਡਰੱਗ ਇੰਸਪੈਕਟਰ ਤੋਂ ਫੜ੍ਹੀ ਸੰਪਤੀ ਦੀ ਜਾਂਚ NIA ਅਤੇ ED ਤੋਂ ਹੋਵੇ |Next articleED Action | ਅਮਰਦੀਪ ਗਰੇਵਾਲ ਨੂੰ ਕੀਤਾ ਗਿਆ ਡਿਟੇਨ | Amardeep Grewal Detained in Alleged Corruption Case |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular