HomePOLITICSPunjab: ਫਰਜ਼ੀ PCS ਅਧਿਕਾਰੀ ਬਣ ਕੇ 'AAP' ਆਗੂ ਨਾਲ ਕਰਵਾਇਆ ਵਿਆਹ, 8...

Punjab: ਫਰਜ਼ੀ PCS ਅਧਿਕਾਰੀ ਬਣ ਕੇ ‘AAP’ ਆਗੂ ਨਾਲ ਕਰਵਾਇਆ ਵਿਆਹ, 8 ਮਹੀਨਿਆਂ ਘਰ ਲੁੱਟ ਕੇ ਫਰਾਰ, ਸ਼ਾਦੀ ਵਿੱਚ ਇੱਕ ਮੰਤਰੀ ਨੇ ਵੀ ਕੀਤਾ ਸੀ ਡਾਂਸ

‘ਆਪ’ ਆਗੂ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਔਰਤ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱगा ਕਿ ਉਹ ਪਹਿਲਾਂ ਤੋਂ ਹੀ ਸ਼ੁਦਾ ਸੀ ਅਤੇ ਉਸ ਦਾ ਤਲਾਕ ਹੋ ਚੁੱਕਾ ਸੀ। ਇਹ ਵੀ ਪਤਾ ਲੱਗਾ ਕਿ ਉਸ ਦਾ ਲਗਭਗ 18 ਸਾਲ ਦਾ ਪੁੱਤਰ ਹੈ।‘ਆਪ’ ਆਗੂ ਦਾ ਦੋਸ਼ ਹੈ ਕਿ ਔਰਤ ਦੀ ਉਮਰ ਘੱਟ ਦਿਖਾਉਣ ਲਈ ਦਸਤਾਵੇਜ਼ਾਂ ਵਿੱਚ ਵੀ ਫੇਰਬਦਲ ਕੀਤਾ ਗਿਆ ਸੀ। ਫ਼ਰਵਰੀ 2026 ਵਿੱਚ ਦੋਵਾਂ ਦਾ ਵਿਆਹ ਹੋਇਆ ਸੀ, ਜਿਸ ਵਿੱਚ ਵਿਧਾਨ ਸਭਾ ਦੇ ਸਪੀਕਰ ਤੋਂ ਲੈ ਕੇ ਕੈਬਨਿਟ ਮੰਤਰੀ ਤੱਕ ਪਹੁੰਚੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਔਰਤ ਮਨਵਿੰਦਰ ਕੌਰ ਸਮੇਤ 6 ਲੋਕਾਂ ਖ਼ਿਲਾਫ਼ ਧੋਖਾਧੜੀ ਅਤੇ ਜਾਲ ਸਾਜ਼ੀ ਦਾ ਕੇਸ ਦਰਜ ਕਰ ਲਿਆ ਹੈ।ਆਪ (AAP) ਦੇ ਜੁਆਇੰਟ ਸੈਕਟਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਅਮਰਿੰਦਰ ਸਿੰਘ ਮੰਡੋਫਲ ਮੁਤਾਬਕ, ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਮਹਿਲਾ ਅਤੇ ਉਸਦੇ ਪਰਿਵਾਰ ਵੱਲੋਂ ਦੱਸਿਆ ਗਿਆ ਸੀ ਕਿ ਉਹ ਇੱਕ PCS ਅਧਿਕਾਰੀ ਹੈ ਅਤੇ ਅਣਵਿਆਹੀ ਹੈ। ਉਸਦੀ ਉਮਰ ਵੀ ਘੱਟ ਦੱਸੀ ਗਈ ਸੀ। ਇਨ੍ਹਾਂ ਜਾਣਕਾਰੀਆਂ ਦੇ ਆਧਾਰ ‘ਤੇ ਫਰਵਰੀ 2026 ਵਿੱਚ ਦੋਵਾਂ ਦਾ ਵਿਆਹ ਹੋਇਆ।ਦਸਤਾਵੇਜ਼ਾਂ ਵਿੱਚ ਉਮਰ ਘੱਟ ਦਿਖਾਉਣ ਦਾ ਦੋਸ਼ਅਮਰਿੰਦਰ ਸਿੰਘ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਮਹਿਲਾ ਦੇ ਪਿਛਲੇ ਵਿਆਹ, ਤਲਾਕ ਅਤੇ ਬੇਟੇ ਬਾਰੇ ਜਾਣਬੁੱਝ ਕੇ ਨਹੀਂ ਦੱਸਿਆ ਗਿਆ। ਉਨ੍ਹਾਂ ਆਪਣੀ ਪੜਤਾਲ ਦੌਰਾਨ ਉਮਰ ਘੱਟ ਦਿਖਾਉਣ ਲਈ ਦਸਤਾਵੇਜ਼ਾਂ ਵਿੱਚ ਛੇੜਛਾੜ ਕੀਤੇ ਜਾਣ ਦੇ ਸਬੂਤ ਮਿਲਣ ਦਾ ਵੀ ਦਾਵਾ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਗਲਤ ਪਛਾਣ ਅਤੇ ਦਸਤਾਵੇਜ਼ਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਵਿਆਹ ਲਈ ਤਿਆਰ ਕੀਤਾ ਗਿਆ ਸੀ।ਵਿਆਹ ਤੋਂ ਬਾਅਦ ਘਰੋਂ ਗਹਿਣੇ ਲੈ ਕੇ ਭੱਜੀਅਮਰਿੰਦਰ ਸਿੰਘ ਨੇ ਮਹਿਲਾ ‘ਤੇ ਵਿਆਹ ਤੋਂ ਬਾਅਦ ਘਰੋਂ ਕੀਮਤੀ ਗਹਿਣੇ ਅਤੇ ਹੋਰ ਸਾਮਾਨ ਲੈ ਕੇ ਚਲੇ ਜਾਣ ਦਾ ਵੀ ਦੋਸ਼ ਲਾਇਆ ਹੈ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਹਿਲਾ ਮਨਵਿੰਦਰ ਕੌਰ ਸਮੇਤ 6 ਲੋਕਾਂ ਖ਼ਿਲਾਫ਼ ਧੋਖਾਧੜੀ ਅਤੇ ਜਾਲਸਾਜ਼ੀ ਦਾ ਮਾਮਲਾ ਦਰਜ ਕੀਤਾ ਹੈ।FIR ਵਿੱਚ ਮਨਵਿੰਦਰ ਕੌਰ ਤੋਂ ਇਲਾਵਾ ਉਸਦੇ ਭਰਾ ਤਰਲੋਚਨ ਸਿੰਘ, ਮਾਂ ਵਰਿੰਦਰਜੀਤ ਕੌਰ, ਨਰਿੰਦਰ ਸਿੰਘ ਗੋਲਡੀ (ਤਾਏ ਦਾ ਮੁੰਡਾ), ਰੁਪਿੰਦਰ ਕੌਰ (ਭਾਬੀ) ਅਤੇ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਰਾਣਾ ਨੂੰ ਦੋਸ਼ੀ ਬਣਾਇਆ ਗਿਆ ਹੈ।ਪੁਲਿਸ ਮੁਤਾਬਕ, ਸਾਰੇ ਦੋਸ਼ੀ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਥਾਣਾ ਖੇਤਰ ਦੇ ਪਿੰਡ ਸੁਰਸਿੰਘ ਦੇ ਰਹਿਣ ਵਾਲੇ ਹਨ।ਵਿਆਹ ਵਿੱਚ ਆਪ (AAP) ਦੇ ਕਈ ਆਗੂ ਪਹੁੰਚੇ ਸਨਇਸ ਮਾਮਲੇ ਦੀ ਚਰਚਾ ਇਸ ਲਈ ਵੀ ਬਹੁਤ ਹੋ ਰਹੀ ਹੈ ਕਿਉਂਕਿ ਫਰਵਰੀ 2026 ਵਿੱਚ ਹੋਏ ਵਿਆਹ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਕਈ ਵੱਡੇ ਆਗੂ ਅਤੇ ਲੋਕ ਨੁਮਾਇੰਦੇ ਸ਼ਾਮਲ ਹੋਏ ਸਨ। ਵਿਆਹ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਸਮੇਤ ਕਈ ਰਾਜਨੀਤਿਕ ਹਸਤੀਆਂ ਦੇ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ।ਵਿਆਹ ਸਮਾਗਮ ਦੌਰਾਨ ਆਗੂਆਂ ਨਾਲ ਖੁਸ਼ੀਆਂ ਮਨਾਉਣ ਅਤੇ ਭੰਗੜਾ ਪਾਉਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਸਨ। ਹੁਣ ਵਿਆਹ ਤੋਂ ਬਾਅਦ ਸਾਹਮਣੇ ਆਏ ਇਨ੍ਹਾਂ ਦੋਸ਼ਾਂ ਅਤੇ ਦਰਜ FIR ਕਾਰਨ ਇਹ ਮਾਮਲਾ ਚਰਚਾ ਵਿੱਚ ਹੈ। ਪੁਲਿਸ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਅਤੇ ਨਾਮਜ਼ਦ ਦੋਸ਼ੀਆਂ ਦੀ ਭਾਲ ਜਾਰੀ ਹੈ।

Previous articlebus catches fire on duggal road after battery sparking |Next articleਮਸ਼ਹੂਰ ਪੰਜਾਬੀ ਗਾਇਕ ਦੀ ਕਾਰ ਨੂੰ ਟਰਾਲੇ ਨੇ ਮਾਰੀ ਟੱਕਰ; ਮਸਾਂ ਹੀ ਬਚੀ ਜਾਨ |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular