ਅੰਮ੍ਰਿਤਸਰ ਵਿੱਚ ਪੁਲਿਸ ਐਨਕਾਊਂਟਰ ਦੌਰਾਨ ASI ਜਸਵੰਤ ਸਿੰਘ ‘ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਮੁਲਜ਼ਮ ਕਰਨਬੀਰ ਨੰਦੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਪਿੰਡ ਕੰਧੋਵਾਲੀਆ ਵਿੱਚ ਹੋਏ ਮੁਕਾਬਲੇ ਦੌਰਾਨ ਕਰਨਬੀਰ ਨੰਦੀ ਨੂੰ ਗੋਲੀਆਂ ਲੱਗੀਆਂ, ਜਿਸ ਵਿੱਚ ਇੱਕ ਗੋਲੀ ਲੱਤ ਅਤੇ ਇੱਕ ਛਾਤੀ ਵਿੱਚ ਲੱਗੀ। ਇਸ ਦੌਰਾਨ ਇੱਕ ਪੁਲਿਸ ਕਰਮਚਾਰੀ ਦੇ ਵੀ ਜ਼ਖਮੀ ਹੋਣ ਦੀ ਜਾਣਕਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਬੀਰ ਨੰਦੀ ਬੀਤੇ ਦਿਨ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ ਸੀ। ਪੁਲਿਸ ਮੁਤਾਬਕ ਇਸੇ ਮੁਲਜ਼ਮ ਨੇ ASI ਜਸਵੰਤ ਸਿੰਘ ‘ਤੇ ਗੋਲੀ ਚਲਾਈ ਸੀ, ਜੋ ਉਨ੍ਹਾਂ ਦੀ ਪੱਗ ਨੂੰ ਛੂਹ ਕੇ ਨਿਕਲ ਗਈ ਸੀ।


