ਮੈਡ ਸੰਧੂ ਦੇ ਕਤਲ ਮਗਰੋਂ ਸਹਿਜ ਅਰੋੜਾ ਨੇ ਕਮੈਂਟ ਕਰਨ ਵਾਲਿਆਂ ‘ਤੇ ਸਵਾਲ ਚੁੱਕੇ ਹਨ। ਵੀਡੀਓ ਵਿੱਚ ਸਹਿਜ ਨੇ ਕਿਹਾ ਕਿ ਲੋਕ ਕਹਿ ਰਹੇ ਗੰਦ ਸਾਫ਼ ਕਰ ਦਿੱਤਾ… ਮੈਡ ਸੰਧੂ ਦੇ ਕਤਲ ਤੋਂ ਬਾਅਦ ਕੁੱਲ੍ਹੜ ਪੀਜ਼ਾ ਵਾਲੇ ਸਹਿਜ ਅਰੋੜਾ ਨੇ ਕਈ ਸਵਾਲ ਉਠਾਏ। ਪਹਿਲਾਂ ਉਸਨੇ ਕੁਮੈਂਟ ਕਰਨ ਵਾਲਿਆਂ ਨੂੰ ਕਿਹਾ ਕਿ ਜੋ ਕਹਿ ਰਹੇ ਕਿ ਗੰਦ ਸਾਫ਼ ਕਰ ਦਿੱਤਾ। ਉਹ ਦੱਸਣ ਕਿ ਇਸ ਵਿਚ ਮੈਡ ਦਾ ਕੀ ਕਸੂਰ ਸੀ? ਉਸ ਜਿਵੇਂ ਦਾ ਵੀ ਸੀ ਆਪਣੀ ਮਰਜ਼ੀ ਨਾਲ ਨਹੀਂ ਸੀ, ਪਰਮਾਤਮਾਂ ਨੇ ਉਸ ਨੂੰ ਉਵੇਂ ਬਣਾਇਆ।ਇਸ ਦੇ ਨਾਲ ਹੀ ਸਹਿਜ ਨੇ ਪੰਜਾਬ ਵਿੱਚ ਵਧ ਰਹੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।ਸਹਿਜ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਦੂਜੇ ਦਿਨ ਕਿਸੇ ਨੂੰ ਗੋਲੀ ਮਾਰਨ ਜਾਂ ਕਤਲ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਉਨ੍ਹਾਂ ਕਿਹਾ ਕਿ ਕਤਲ ਵਰਗੀ ਘਟਨਾ ਲੋਕਾਂ ਲਈ ਇੰਨੀ ਆਮ ਕਿਵੇਂ ਹੋ ਗਈ ਹੈ। ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਵੀ ਸਵਾਲ ਚੁੱਕੇ।ਵੀਡੀਓ ਵਿੱਚ ਸਹਿਜ ਅਰੋੜਾ ਨੇ ਮੈਡ ਸੰਧੂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਹੈ, ਜਿੱਥੇ ਵਾਰ-ਵਾਰ ਹੋ ਰਹੀਆਂ ਹਿੰਸਕ ਘਟਨਾਵਾਂ ਲੋਕਾਂ ਵਿੱਚ ਚਿੰਤਾ ਪੈਦਾ ਕਰ ਰਹੀਆਂ ਹਨ।ਸਹਿਜ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਵਾਲ ਕਰਦਿਆਂ ਪੁੱਛਿਆ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ ਅਤੇ ਇਨ੍ਹਾਂ ਘਟਨਾਵਾਂ ਲਈ ਜਵਾਬਦੇਹ ਕੌਣ ਹੋਵੇਗਾ।ਉਨ੍ਹਾਂ ਕਿਹਾ ਕਿ ਇੱਕ ਹੋਰ ਜ਼ਿੰਦਗੀ ਚਲੀ ਗਈ ਅਤੇ ਇੱਕ ਪਰਿਵਾਰ ਦੁੱਖ ਵਿੱਚ ਛੱਡਿਆ ਗਿਆ। ਉਨ੍ਹਾਂ ਪੰਜਾਬ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਜਵਾਬ ਦੀ ਲੋੜ ‘ਤੇ ਜ਼ੋਰ ਦਿੱਤਾ।ਸਹਿਜ ਅਰੋੜਾ ਨੇ ਅੰਤ ਵਿੱਚ ਮੈਡ ਸੰਧੂ ਦੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਮਿਲਣ ਲਈ ਅਰਦਾਸ ਕੀਤੀ।Read More
Previous articleamritsar-guru-ki-wadali-caso-operation-6-rounded-up-and-3-vehicles-seized |Next articleਜਦੋਂ ਵੀ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਬਦਲੀ, ਪੂਰੀ ਤਰ੍ਹਾਂ ਸਫਾਇਆ ਹੋਇਐ : ਤਰੁਨ ਚੁਘ |


