HomePOLITICSਪੰਜਾਬ ਨੂੰ 153 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੌਗਾਤ! 107 ਦਵਾਈਆਂ ਤੇ...

ਪੰਜਾਬ ਨੂੰ 153 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੌਗਾਤ! 107 ਦਵਾਈਆਂ ਤੇ 47 ਟੈਸਟ ਮੁਫ਼ਤ: CM ਮਾਨ

ਪੰਜਾਬ ਵਿੱਚ 153 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਹੋਣਗੇ। CM ਭਗਵੰਤ ਮਾਨ ਹੁਸ਼ਿਆਰਪੁਰ ਵਿੱਚ ਕਰਨਗੇ ਸ਼ੁਰੂਆਤ। ਜਾਣੋ ਮੁਫ਼ਤ ਦਵਾਈਆਂ, ਟੈਸਟਾਂ ਅਤੇ ਕੁੱਲ ਕਲੀਨਿਕਾਂ ਦੀ ਗਿਣਤੀ ਬਾਰੇ।ਪੰਜਾਬ ਨੂੰ 153 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੌਗਾਤ! 107 ਦਵਾਈਆਂ ਤੇ 47 ਟੈਸਟ ਮੁਫ਼ਤ: CM ਮਾਨਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸੂਬੇ ਦੇ ਲੋਕਾਂ ਨੂੰ 153 ਹੋਰ ਆਮ ਆਦਮੀ ਕਲੀਨਿਕ ਸਮਰਪਿਤ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਵਿਖੇ ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਨਗੇ। ਇਨ੍ਹਾਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ ਵਧ ਕੇ 1,245 ਹੋ ਜਾਵੇਗੀ।ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਮਿਲਣਗੀਆਂ ਸਿਹਤ ਸਹੂਲਤਾਂਨਵੇਂ ਆਮ ਆਦਮੀ ਕਲੀਨਿਕਾਂ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬੁਨਿਆਦੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਨ੍ਹਾਂ ਕਲੀਨਿਕਾਂ ਰਾਹੀਂ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਮੁੱਢਲੇ ਇਲਾਜ ਅਤੇ ਸਿਹਤ ਜਾਂਚ ਦੀਆਂ ਸਹੂਲਤਾਂ ਆਸਾਨੀ ਨਾਲ ਮਿਲ ਸਕਣਗੀਆਂ। ਇਸ ਨਾਲ ਲੋਕਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਦੇ ਇਲਾਜ ਲਈ ਦੂਰਲੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।ਅੱਜ ਪੰਜਾਬ ਨੂੰ 154 ਨਵੇਂ ‘ਆਮ ਆਦਮੀ ਕਲੀਨਿਕ’ ਸਮਰਪਿਤ ਕੀਤੇ ਨੇ, ਜਿਨ੍ਹਾਂ ਦਾ ਉਦਘਾਟਨ ਪਿੰਡ ਹਰਖੋਵਾਲ (ਚੱਬੇਵਾਲ) ਵਿਖੇ ਹੋਈ ਵਿਸ਼ਾਲ ਜਨ ਸਭਾ ਦੌਰਾਨ ਕੀਤਾ ਗਿਆ… ਪੰਜਾਬ ‘ਚ ਹੁਣ ਕਲੀਨਿਕਾਂ ਦੀ ਕੁੱਲ ਗਿਣਤੀ 1244 ਹੋ ਗਈ ਹੈ…ਹੁਣ ਤੱਕ ਇਨ੍ਹਾਂ ਕਲੀਨਿਕਾਂ ਤੋਂ ਸਾਢੇ 6 ਕਰੋੜ ਤੋਂ ਵੱਧ ਵਾਰ ਮਰੀਜ਼ ਮੁਫ਼ਤ ਦਵਾਈਆਂ ਤੇ ਟੈਸਟਾਂ ਦਾ ਲਾਭ ਲੈ ਚੁੱਕੇ ਨੇ… ਸਾਡੀ ਸਰਕਾਰ ਦਾ ਕੰਮ ਜ਼ਿੰਦਾਬਾਦ-ਮੁਰਦਾਬਾਦ ਕਰਾਉਣਾ ਨਹੀਂ, ਸਗੋਂ ਲੋਕਾਂ ਦੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਯਕੀਨੀ ਬਣਾਉਣਾ ਹੈ…ਰਵਾਇਤੀ ਪਾਰਟੀਆਂ ਵਾਲਿਆਂ ਨੇ ਪੰਜਾਬ ਨੂੰ ਸਿਰਫ਼ ਲੁੱਟਿਆ ਹੈ… ਉਹ ਹੁਣ ਸਾਨੂੰ ਬਦਨਾਮ ਕਰਨ ਲਈ ਜੋ ਮਰਜ਼ੀ ਕੋਝੀਆਂ ਚਾਲਾਂ ਚੱਲ ਲੈਣ, ਪਰ ਜਦੋਂ ਤੱਕ ਤੁਹਾਡਾ (ਲੋਕਾਂ ਦਾ) ਪਿਆਰ ਅਤੇ ਵਿਸ਼ਵਾਸ ਮੇਰੇ ਨਾਲ ਹੈ, ਮੈਨੂੰ ਇਨ੍ਹਾਂ ਤੋਂ ਕੋਈ ਡਰ ਨਹੀਂ…ਇਨਕਲਾਬ ਜ਼ਿੰਦਾਬਾਦ!107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਟੈਸਟ ਮੁਫ਼ਤਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਬੁਨਿਆਦੀ ਸਿਹਤ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ 107 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 47 ਤਰ੍ਹਾਂ ਦੇ ਡਾਇਗਨੌਸਟਿਕ ਟੈਸਟ ਸ਼ਾਮਲ ਹਨ। ਇਸ ਸਹੂਲਤ ਦਾ ਮਕਸਦ ਮਰੀਜ਼ਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਮੁਹੱਈਆ ਕਰਵਾਉਣਾ ਹੈ, ਤਾਂ ਜੋ ਸਿਹਤ ਸੰਭਾਲ ’ਤੇ ਹੋਣ ਵਾਲੇ ਖਰਚੇ ਨੂੰ ਘਟਾਇਆ ਜਾ ਸਕੇ।ਕਰੋੜਾਂ ਲੋਕ ਲੈ ਚੁੱਕੇ ਹਨ ਸਿਹਤ ਸੇਵਾਵਾਂ ਦਾ ਲਾਭਪ੍ਰਾਪਤ ਜਾਣਕਾਰੀ ਅਨੁਸਾਰ, ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਰਾਹੀਂ ਹੁਣ ਤੱਕ 6.48 ਕਰੋੜ ਓਪੀਡੀ ਸੇਵਾਵਾਂ ਅਤੇ 3.63 ਕਰੋੜ ਤੋਂ ਵੱਧ ਮੁਫ਼ਤ ਡਾਇਗਨੌਸਟਿਕ ਟੈਸਟਾਂ ਦਾ ਲਾਭ ਲਿਆ ਜਾ ਚੁੱਕਾ ਹੈ। ਸਰਕਾਰ ਅਨੁਸਾਰ, ਨਵੇਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਹੋਰ ਲੋਕਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਵਧੇਗੀ।ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਕਲੀਨਿਕਾਂ ਦੇ ਵਿਸਥਾਰ ਨਾਲ ਆਮ ਲੋਕਾਂ ਨੂੰ ਇਲਾਜ ਲਈ ਹੋਣ ਵਾਲੇ ਖਰਚੇ ਵਿੱਚ ਰਾਹਤ ਮਿਲੇਗੀ ਅਤੇ ਬੁਨਿਆਦੀ ਸਿਹਤ ਸੇਵਾਵਾਂ ਵਧੇਰੇ ਲੋਕਾਂ ਤੱਕ ਪਹੁੰਚ ਸਕਣਗੀਆਂ।Read More

Previous articleਪਰਵਿੰਦਰ ਝੋਟੇ ਦੇ ਕਾਤਲ ਅਸ਼ਵਨੀ ਦਾ ਘਰ ਤੋੜਦੇ ਸਮੇਂ ਵੱਡਾ ਹਾਦਸਾ |Next articleGST ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼, ਲੁਧਿਆਣਾ ਦੇ ਨਾਮੀ ਟਰਾਂਸਪੋਰਟਰ ਅਤੇ ਦੋ ਸਾਥੀਆਂ ਖ਼ਿਲਾਫ਼ FIR ਦਰਜ |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular