HomeAMRITSARamritsar girl assault video viral over mobile theft allegations |

amritsar girl assault video viral over mobile theft allegations |

ਅੰਮ੍ਰਿਤਸਰ ਵਿੱਚ ਕੁੜੀ ਦੀ ਕੁੱਟਮਾਰ ਦਾ ਵੀਡੀਓ ਸਾਹਮਣੇ ਆਉਣ ਨਾਲ ਮਾਮਲਾ ਗਰਮਾ ਗਿਆ ਹੈ। ਫੋਨ ਚੋਰੀ ਦੇ ਦੋਸ਼, ਪੁਰਾਣੀ ਵੀਡੀਓ ਅਤੇ ਧਾਰਮਿਕ ਸਥਾਨ ਬਾਰੇ ਟਿੱਪਣੀਆਂ—ਪੂਰਾ ਮਾਮਲਾ ਕੀ ਹੈ? ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਕੁੜੀ ਦੀ ਕੁੱਟਮਾਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਚਰਚਾ ਵਿੱਚ ਹੈ। ਵੀਡੀਓ ਵਿੱਚ ਇੱਕ ਨੌਜਵਾਨ ਅਤੇ ਕੁਝ ਔਰਤਾਂ ਕੁੜੀ ਨੂੰ ਵਾਲਾਂ ਤੋਂ ਫੜ ਕੇ ਥੱਪੜ ਮਾਰਦੇ ਅਤੇ ਗਾਲਾਂ ਕੱਢਦੇ ਦਿਖਾਈ ਦੇ ਰਹੇ ਹਨ।ਕੁੜੀ ਦੀ ਪਛਾਣ ਕੋਮਲ ਵਜੋਂ ਦੱਸੀ ਜਾ ਰਹੀ ਹੈ। ਕੁੱਟਮਾਰ ਕਰਨ ਵਾਲੇ ਨੌਜਵਾਨ ਦੀ ਪਛਾਣ ਹਨੀ ਵਜੋਂ ਹੋਈ ਹੈ। ਉਸ ਦੇ ਨਾਲ ਦੋ-ਤਿੰਨ ਔਰਤਾਂ ਵੀ ਮੌਜੂਦ ਸਨ, ਜਿਨ੍ਹਾਂ ਨੂੰ ਉਸ ਨੇ ਆਪਣੀ ਪਤਨੀ, ਭਾਬੀ ਅਤੇ ਭੈਣ ਦੱਸਿਆ ਹੈ।ਹਨੀ ਦਾ ਦੋਸ਼ ਹੈ ਕਿ ਕੋਮਲ ਨੇ ਅੰਮ੍ਰਿਤਸਰ ਦੇ ਜਲੇਬੀਆਂ ਵਾਲੇ ਚੌਕ ਨੇੜੇ ਇੱਕ ਨਿੱਜੀ ਹੋਟਲ ਤੋਂ ਉਸ ਦਾ ਮੋਬਾਈਲ ਫੋਨ ਚੋਰੀ ਕੀਤਾ ਸੀ। ਉਸ ਦੇ ਮੁਤਾਬਕ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਕੋਮਲ ਨੂੰ ਫੜਿਆ ਗਿਆ ਅਤੇ ਉਸ ਨਾਲ ਕੁੱਟਮਾਰ ਹੋਈ।ਇਸ ਮਾਮਲੇ ’ਤੇ ਥਾਣਾ ਡਿਵੀਜ਼ਨ ਬੀ ਦੀ ਐਸਐਚਓ ਕਿਰਨਪ੍ਰੀਤ ਸਿੰਘ ਨੇ ਕਿਹਾ ਕਿ ਕੁੱਟਮਾਰ ਨਾਲ ਸਬੰਧਤ ਵੀਡੀਓ ਪੁਲਿਸ ਦੇ ਧਿਆਨ ਵਿੱਚ ਆਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਦੂਜੇ ਪਾਸੇ, ਮਾਮਲੇ ਦੀ ਇੱਕ ਹੋਰ ਕੜੀ ਕੋਮਲ ਵੱਲੋਂ 21 ਸਤੰਬਰ ਨੂੰ ਬਣਾਈ ਗਈ ਵੀਡੀਓ ਨਾਲ ਜੁੜੀ ਹੈ। ਇਸ ਵੀਡੀਓ ਵਿੱਚ ਉਹ ਹੋਟਲ ਅਤੇ ਉੱਥੇ ਆਉਣ ਵਾਲੇ ਲੋਕਾਂ ਬਾਰੇ ਕੁਝ ਟਿੱਪਣੀਆਂ ਕਰਦੀ ਨਜ਼ਰ ਆ ਰਹੀ ਹੈ।ਕੋਮਲ ਨੇ ਵੀਡੀਓ ਵਿੱਚ ਦਾਅਵਾ ਕੀਤਾ ਸੀ ਕਿ ਚੁਪੇਹਰੇ ਦੌਰਾਨ ਕਈ ਲੋਕ ਹੋਟਲ ਵਿੱਚ ਕਮਰਾ ਲੈਣ ਲਈ ਕਹਿ ਰਹੇ ਸਨ। ਉਸ ਦੀ ਇਸ ਵੀਡੀਓ ਤੋਂ ਬਾਅਦ ਹੁਣ ਗੁਰਦੁਆਰਾ ਸ਼ਹੀਦਾ ਸਾਹਿਬ ਨਾਲ ਜੁੜੇ ਮਾਮਲੇ ਨੂੰ ਲੈ ਕੇ ਵੀ ਚਰਚਾ ਛਿੜੀ ਹੈ।ਨਿਹੰਗ ਸਿੰਘ ਪਰਮਜੀਤ ਸਿੰਘ ਅਕਾਲੀ ਨੇ ਕੋਮਲ ਦੀਆਂ ਟਿੱਪਣੀਆਂ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਅਤੇ ਉੱਥੇ ਆਉਣ ਵਾਲੀ ਸੰਗਤ ਬਾਰੇ ਅਜਿਹੀਆਂ ਟਿੱਪਣੀਆਂ ਕਰਦੇ ਸਮੇਂ ਮਰਿਆਦਾ ਅਤੇ ਜ਼ਿੰਮੇਵਾਰੀ ਦਾ ਧਿਆਨ ਰੱਖਣਾ ਚਾਹੀਦਾ ਹੈ।ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਬਾਰੇ ਕੋਈ ਇਤਰਾਜ਼ਯੋਗ ਗੱਲ ਹੈ ਤਾਂ ਉਸ ਬਾਰੇ ਗੱਲ ਕੀਤੀ ਜਾ ਸਕਦੀ ਹੈ, ਪਰ ਪੂਰੀ ਸੰਗਤ ਨੂੰ ਇੱਕੋ ਨਜ਼ਰ ਨਾਲ ਦੇਖਣਾ ਠੀਕ ਨਹੀਂ। ਫਿਲਹਾਲ ਪੁਲਿਸ ਵੱਲੋਂ ਕੁੱਟਮਾਰ ਅਤੇ ਫੋਨ ਚੋਰੀ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।Read More

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular