ਇਹ ਪ੍ਰਾਪਤੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ NDA ਵਿੱਚ ਕੁੱਲ ਸੀਟਾਂ ਵਿੱਚੋਂ ਲਗਭਗ 6 ਫ਼ੀਸਦ ਸੀਟਾਂ ਲੜਕੀਆਂ ਲਈ, ਜਦਕਿ 94 ਫ਼ੀਸਦ ਸੀਟਾਂ ਲੜਕਿਆਂ ਲਈ ਰਾਖਵੀਆਂ ਹਨ। ਇਸ ਚੁਣੌਤੀਪੂਰਨ ਮੁਕਾਬਲੇ ਦੇ ਬਾਵਜੂਦ ਮਾਈ ਭਾਗੋ AFPI ਦੀਆਂ 17 ਕੈਡਿਟਾਂ ਨੇ ਲਿਖਤੀ ਪ੍ਰੀਖਿਆ ਪਾਸ ਕਰਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਹੈ।NDA ਪ੍ਰੀਖਿਆ ਪਾਸ ਕਰਨ ਵਾਲੀਆਂ 17 ਮਹਿਲਾ ਕੈਡਿਟਾਂਮਾਈ ਭਾਗੋ AFPI ਦੀਆਂ NDA ਲਿਖਤੀ ਪ੍ਰੀਖਿਆ ਪਾਸ ਕਰਨ ਵਾਲੀਆਂ ਕੈਡਿਟਾਂ ਵਿੱਚ ਤਨਵੀ, ਉਰਵੀ, ਸਿਮਰਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਪਹੁਲਜੀਤ ਕੌਰ, ਜਸਮੀਤ ਕੌਰ, ਮੁਸਕਾਨਪ੍ਰੀਤ ਕੌਰ, ਗਰਿਮਾ, ਅਨੀਸ਼ਾ, ਪ੍ਰਣਯਾ ਕਾਰਗਵਾਲ, ਜਸ਼ਨਦੀਪ ਕੌਰ, ਸਮ੍ਰਿਧੀ, ਅਰਸ਼ਕਿਰਨ ਕੌਰ, ਸਹਿਜਪ੍ਰੀਤ ਕੌਰ, ਜਪਨੀਤ ਕੌਰ, ਖੁਸ਼ੀ ਅਤੇ ਜਸਲੀਨ ਕੌਰ ਸ਼ਾਮਲ ਹਨ। ਇਨ੍ਹਾਂ ਕੈਡਿਟਾਂ ਦੀ ਸਫਲਤਾ ਨੂੰ ਮਹਿਲਾਵਾਂ ਲਈ ਹਥਿਆਰਬੰਦ ਬਲਾਂ ਵਿੱਚ ਕਰੀਅਰ ਦੇ ਨਵੇਂ ਮੌਕਿਆਂ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।ਅਮਨ ਅਰੋੜਾ ਨੇ ਕੈਡਿਟਾਂ ਨੂੰ ਦਿੱਤੀ ਵਧਾਈਪੰਜਾਬ ਦੇ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਸ ਪ੍ਰਾਪਤੀ ’ਤੇ ਮਾਈ ਭਾਗੋ AFPI ਦੀਆਂ ਕੈਡਿਟਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਫੈਕਲਟੀ ਨੂੰ ਵਧਾਈ ਦਿੱਤੀ।ਅਮਨ ਅਰੋੜਾ ਨੇ ਇਸ ਨੂੰ ਇਤਿਹਾਸਕ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਲੜਕੀਆਂ ਨੂੰ ਹਥਿਆਰਬੰਦ ਬਲਾਂ ਵਿੱਚ ਕਰੀਅਰ ਬਣਾਉਣ ਲਈ ਤਿਆਰ ਕਰਨ ਦੇ ਖੇਤਰ ਵਿੱਚ ਪੰਜਾਬ ਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ AFPI ਵਿਖੇ ਲੜਕੀਆਂ ਲਈ NDA ਦੀ ਤਿਆਰੀ ਸਬੰਧੀ ਵਿੰਗ ਸ਼ੁਰੂ ਕਰਨ ਦਾ ਫੈਸਲਾ ਮਹੱਤਵਪੂਰਨ ਸਾਬਤ ਹੋ ਰਿਹਾ ਹੈ। ਉਨ੍ਹਾਂ ਅਨੁਸਾਰ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਸ ਦੇ ਹੋਰ ਬਿਹਤਰ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ।“ਪੰਜਾਬ ਲਈ ਇਤਿਹਾਸਕ ਪਲ” : ਅਮਨ ਅਰੋੜਾਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਈ ਭਾਗੋ AFPI ਦੀਆਂ 17 ਮਹਿਲਾ ਕੈਡਿਟਾਂ ’ਤੇ ਮਾਣ ਹੈ। ਉਨ੍ਹਾਂ ਦੇ ਮੁਤਾਬਕ ਇਹ ਸਿਰਫ਼ ਇਨ੍ਹਾਂ ਨੌਜਵਾਨ ਕੈਡਿਟਾਂ ਦੀ ਜਿੱਤ ਨਹੀਂ, ਸਗੋਂ ਪੰਜਾਬ ਲਈ ਵੀ ਇੱਕ ਮਹੱਤਵਪੂਰਨ ਪਲ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪ੍ਰਣਾਲੀ ਵਿੱਚ ਸਫਲਤਾ ਹਾਸਲ ਕਰਨਾ, ਜਿੱਥੇ NDA ਦੀਆਂ 94 ਫ਼ੀਸਦ ਸੀਟਾਂ ਲੜਕਿਆਂ ਲਈ ਰਾਖਵੀਆਂ ਹਨ, ਕੈਡਿਟਾਂ ਦੀ ਮਿਹਨਤ, ਹਿੰਮਤ ਅਤੇ ਪ੍ਰਤਿਭਾ ਨੂੰ ਦਰਸਾਉਂਦਾ ਹੈ।
Previous articleਪੰਜਾਬ ਵਿੱਚ ਤਿਉਹਾਰਾਂ ਤੋਂ ਪਹਿਲਾਂ ਪੁਲਿਸ ਅਲਰਟ, ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ |


