ਲਾਭਪਾਤਰੀ ਔਰਤਾਂ ਆਪਣੇ ਬੈਂਕ ਖਾਤੇ, ਪਾਸਬੁੱਕ ਜਾਂ ਮੋਬਾਈਲ ਬੈਂਕਿੰਗ ਰਾਹੀਂ ਇਹ ਰਾਸ਼ੀ ਚੈੱਕ ਕਰ ਸਕਦੀਆਂ ਹਨ। ਜੇਕਰ ਕਿਸੇ ਲਾਭਪਾਤਰੀ ਦੇ ਖਾਤੇ ਵਿਚ ਪੈਸੇ ਨਹੀਂ ਪਹੁੰਚਦੇ, ਤਾਂ ਉਹ ਸਬੰਧਤ ਵਿਭਾਗ ਜਾਂ ਆਪਣੇ ਬਲਾਕ/ਜ਼ਿਲ੍ਹਾ ਦਫ਼ਤਰ ਨਾਲ ਸੰਪਰਕ ਕਰ ਸਕਦੀ ਹੈ। ਅਸਲ ਭੁਗਤਾਨ ਸਰਕਾਰੀ ਵੈਰੀਫਿਕੇਸ਼ਨ ਅਤੇ ਪਾਤਰਤਾ ਸ਼ਰਤਾਂ ਪੂਰੀਆਂ ਹੋਣ ’ਤੇ ਹੀ ਕੀਤਾ ਜਾਂਦਾ ਹੈ| ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ ਦੀਆਂ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ ਵਿਚ ਅੱਜ ਯਾਨੀ 1 ਅਕਤੂਬਰ ਨੂੰ ਕਿਸ਼ਤ ਜਾਰੀ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਯੋਜਨਾ ਅਧੀਨ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਲਾਭਪਾਤਰੀ ਮਹਿਲਾਵਾਂ ਦੇ ਖਾਤਿਆਂ ਵਿਚ ਪੈਸੇ ਭੇਜੇ ਜਾਂਦੇ ਹਨ।ਯੋਜਨਾ ਅਨੁਸਾਰ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1,000 ਰੁਪਏ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (SC-ST) ਵਰਗ ਦੀਆਂ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਇਹ ਰਾਸ਼ੀ ਸਿੱਧੀ ਬੈਂਕ ਖਾਤੇ ਵਿਚ ਟਰਾਂਸਫਰ ਕੀਤੀ ਜਾਂਦੀ ਹੈ, ਜਿਸ ਨਾਲ ਲਾਭਪਾਤਰੀਆਂ ਨੂੰ ਕਿਸੇ ਦਫ਼ਤਰ ਦੇ ਚੱਕਰ ਨਹੀਂ ਲਾਉਣੇ ਪੈਂਦੇ।ਲਾਭਪਾਤਰੀ ਔਰਤਾਂ ਆਪਣੇ ਬੈਂਕ ਖਾਤੇ, ਪਾਸਬੁੱਕ ਜਾਂ ਮੋਬਾਈਲ ਬੈਂਕਿੰਗ ਰਾਹੀਂ ਇਹ ਰਾਸ਼ੀ ਚੈੱਕ ਕਰ ਸਕਦੀਆਂ ਹਨ। ਜੇਕਰ ਕਿਸੇ ਲਾਭਪਾਤਰੀ ਦੇ ਖਾਤੇ ਵਿਚ ਪੈਸੇ ਨਹੀਂ ਪਹੁੰਚਦੇ, ਤਾਂ ਉਹ ਸਬੰਧਤ ਵਿਭਾਗ ਜਾਂ ਆਪਣੇ ਬਲਾਕ/ਜ਼ਿਲ੍ਹਾ ਦਫ਼ਤਰ ਨਾਲ ਸੰਪਰਕ ਕਰ ਸਕਦੀ ਹੈ। ਅਸਲ ਭੁਗਤਾਨ ਸਰਕਾਰੀ ਵੈਰੀਫਿਕੇਸ਼ਨ ਅਤੇ ਪਾਤਰਤਾ ਸ਼ਰਤਾਂ ਪੂਰੀਆਂ ਹੋਣ ’ਤੇ ਹੀ ਕੀਤਾ ਜਾਂਦਾ ਹੈ।ਇਸ ਯੋਜਨਾ ਨੂੰ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਅਤੇ ਪਰਿਵਾਰਾਂ ਨੂੰ ਰਾਹਤ ਦੇਣ ਲਈ ਅਹਿਮ ਕਦਮ ਦੱਸਿਆ ਜਾ ਰਿਹਾ ਹੈ। ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਕਿਸ਼ਤ ਆਉਣ ਕਾਰਨ ਲਾਭਪਾਤਰੀ ਔਰਤਾਂ ਨੂੰ ਇਕ ਨਿਸ਼ਚਿਤ ਆਰਥਿਕ ਸਹਾਇਤਾ ਮਿਲ ਰਹੀ ਹੈ।Read More
Previous articleਗੁਰਦਾਸਪੁਰ: ਕੁੜੀ ਨੇ ਕਿਉਂ ਮਰਵਾਇਆ ਆਪਣਾ 19 ਸਾਲਾ ਮੰਗੇਤਰ! ਦੋਵਾਂ ਵਿਚਾਲੇ ਕਿਉਂ ਖੜਕੀ? ਜਾਣੋ ਤਾਜ਼ਾ ਅਪਡੇਟ |Next articleਜਿਨ੍ਹਾਂ ਨੇ ਘਰ-ਘਰ ਪਹੁੰਚਾਇਆ ‘ਚਿੱਟਾ’.. ਹੁਣ ਓਹ ਕਰ ਰਹੇ ਨੇ ਦੁੱਖ ਵੰਡਾਉਣ ਦੀ ਡਰਾਮੇਬਾਜ਼ੀ- ਅਮਨ ਅਰੋੜਾ ਨੇ SAD-BJP ‘ਤੇ ਕੀਤਾ ਤਿੱਖਾ ਹਮਲਾ |


