HomePUNJABPunjab Bandh Call Tomorrow : ਕੱਲ੍ਹ 15 ਅਕਤੂਬਰ ਨੂੰ ਪੰਜਾਬ ਬੰਦ ਦਾ...

Punjab Bandh Call Tomorrow : ਕੱਲ੍ਹ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ, ਸਕੂਲ-ਕਾਲਜ ਰਹਿਣਗੇ ਬੰਦ? ਜਾਣੋ ਸਾਰੀ ਡਿਟੇਲ

ਇਸ ਸੱਦੇ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੇ ਭੰਬਲਭੂਸੇ ਪੈਦਾ ਹੋ ਗਏ ਹਨ। ਲੋਕ ਪੁੱਛ ਰਹੇ ਹਨ ਕਿ ਕੱਲ੍ਹ ਕੀ-ਕੀ ਖੁੱਲ੍ਹਾ ਰਹੇਗਾ ਅਤੇ ਕੀ-ਕੀ ਬੰਦ? ਕੱਲ੍ਹ ਸਕੂਲ-ਕਾਲਜ ਖੁੱਲ੍ਹਣਗੇ ਜਾਂ ਬੰਦ ਰਹਿਣਗੇ?AI Generated Imageਬੀਤੇ ਦਿਨ 13 ਅਕਤੂਬਰ ਨੂੰ ਮਾਨਸਾ ਵਿਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਸ਼ਹਿਰ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਪ੍ਰਸ਼ਾਸਨ ਨੇ ਹਾਲਾਤ ਨੂੰ ਦੇਖਦੇ ਹੋਏ ਬੀਤੇ ਕੱਲ੍ਹ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਸੀ। ਹੁਣ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੇ 15 ਅਕਤੂਬਰ (ਕੱਲ੍ਹ) ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਸੱਦੇ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੇ ਭੰਬਲਭੂਸੇ ਪੈਦਾ ਹੋ ਗਏ ਹਨ। ਲੋਕ ਪੁੱਛ ਰਹੇ ਹਨ ਕਿ ਕੱਲ੍ਹ ਕੀ-ਕੀ ਖੁੱਲ੍ਹਾ ਰਹੇਗਾ ਅਤੇ ਕੀ-ਕੀ ਬੰਦ? ਕੱਲ੍ਹ ਸਕੂਲ-ਕਾਲਜ ਖੁੱਲ੍ਹਣਗੇ ਜਾਂ ਬੰਦ ਰਹਿਣਗੇ?ਦੱਸਣਯੋਗ ਹੈ ਕਿ ਅਜੇ ਤੱਕ ਇਸ ਸਬੰਧੀ ਕੋਈ ਸਪੱਸ਼ਟ ਗਾਈਡਲਾਈਨ ਨਾ ਤਾਂ ਪ੍ਰਸ਼ਾਸਨ ਵੱਲੋਂ ਅਤੇ ਨਾ ਹੀ ਮੋਰਚੇ ਦੇ ਲੋਕਾਂ ਵੱਲੋਂ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਪਿਛਲੀ ਛੁੱਟੀ 13 ਅਕਤੂਬਰ ਦੇ ਹਾਲਾਤ ਨੂੰ ਲੈ ਕੇ ਸੀ। 15 ਅਕਤੂਬਰ ਲਈ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ’ਤੇ ਧਿਆਨ ਨਾ ਦੇਣ ਅਤੇ ਸਿਰਫ ਅਧਿਕਾਰਤ ਜਾਣਕਾਰੀ ’ਤੇ ਭਰੋਸਾ ਕਰਨ। ਜਿਵੇਂ ਹੀ ਕੋਈ ਨਵੀਂ ਜਾਣਕਾਰੀ ਮਿਲਦੀ ਹੈ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਵਾਂਗੇ।13 ਅਕਤੂਬਰ ਨੂੰ ਕੀ ਹੋਇਆ?ਪ੍ਰਾਪਤ ਜਾਣਕਾਰੀ ਅਨੁਸਾਰ 13 ਅਕਤੂਬਰ ਦੀ ਸਵੇਰ ਨੂੰ ਪਰਵਿੰਦਰ ਸਿੰਘ ਝੋਟਾ ਆਪਣੇ ਸਾਥੀਆਂ ਨਾਲ ਮਾਨਸਾ ਵਿਚ ਇਕ ਕੈਮਿਸਟ ਦੀ ਦੁਕਾਨ ’ਤੇ ਪਹੁੰਚਿਆ ਸੀ। ਉਹ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਂਦਾ ਸੀ ਅਤੇ ਕੈਮਿਸਟਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਵਿਕਰੀ ਦਾ ਪਰਦਾਫਾਸ਼ ਕਰਦਾ ਸੀ। ਇਸ ਦੌਰਾਨ ਦੁਕਾਨ ਮਾਲਕ ਨਾਲ ਬਹਿਸ ਹੋਈ ਅਤੇ ਗੋਲੀਬਾਰੀ ਹੋ ਗਈ। ਇਸ ਘਟਨਾ ਵਿਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਹੋ ਗਈ, ਜਦੋਂਕਿ ਉਸਦੇ ਕੁਝ ਸਾਥੀ ਜ਼ਖ਼ਮੀ ਹੋ ਗਏ।ਮੁੱਖ ਮੁਲਜ਼ਮ ਗ੍ਰਿਫ਼ਤਾਰਕਤਲਕਾਂਡ ਦੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਪੰਜਾਬ ਪੁਲਸ ਨੇ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਲਜ਼ਮ ਨੂੰ ਪੁੱਛਗਿੱਛ ਲਈ ਲਿਆ ਰਹੀ ਹੈ। ਇਸ ਤੋਂ ਪਹਿਲਾਂ ਵੀ ਪੁਲਸ ਨੇ ਮਾਮਲੇ ਵਿਚ ਕੁਝ ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ।ਨਹੀਂ ਹੋਇਆ ਸਸਕਾਰਪਰਿਵਾਰ ਵੱਲੋਂ ਅਜੇ ਤੱਕ ਪਰਵਿੰਦਰ ਸਿੰਘ ਝੋਟਾ ਦੇ ਸ਼ਵ ਦਾ ਸਸਕਾਰ ਨਹੀਂ ਕੀਤਾ ਗਿਆ। ਸ਼ਵ ਅਜੇ ਵੀ ਹਸਪਤਾਲ ਦੀ ਮਾਰਚਰੀ ਵਿਚ ਰੱਖਿਆ ਹੋਇਆ ਹੈ। ਪਰਿਵਾਰ ਦੀ ਮੰਗ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ ਅਤੇ ਇਨਸਾਫ਼ ਮਿਲੇ। ਪਰਿਵਾਰ ਨੇ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਹੈ।ਅਗਲੀ ਜਾਣਕਾਰੀ ਦੀ ਉਡੀਕਫਿਲਹਾਲ ਪ੍ਰਸ਼ਾਸਨ ਵੱਲੋਂ 15 ਅਕਤੂਬਰ ਨੂੰ ਸਕੂਲ-ਕਾਲਜ ਜਾਂ ਹੋਰ ਸੰਸਥਾਵਾਂ ਨੂੰ ਲੈ ਕੇ ਕੋਈ ਨਵਾਂ ਹੁਕਮ ਜਾਰੀ ਨਹੀਂ ਹੋਇਆ। ਮੋਰਚੇ ਵੱਲੋਂ ਵੀ ਬੰਦ ਦੇ ਖਰੜੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਅਫਵਾਹ ਨੂੰ ਨਾ ਫੈਲਾਉਣ। ਸਾਡੀ ਟੀਮ ਪ੍ਰਸ਼ਾਸਨ ਅਤੇ ਪੁਲਸ ਨਾਲ ਸੰਪਰਕ ਵਿਚ ਹੈ। ਜਿਵੇਂ ਹੀ ਕੋਈ ਅਧਿਕਾਰਤ ਜਾਣਕਾਰੀ ਮਿਲੇਗੀ, ਅਸੀਂ ਤੁਹਾਨੂੰ ਤੁਰਤ ਅੱਪਡੇਟ ਦੇਵਾਂਗੇ।Read More

Previous article2 ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲੇ ਸਨ ਪਰਵਿੰਦਰ ਝੋਟਾ; ਮਾਨਸਾ ਤੋਂ ਲੜਨੀ ਸੀ ਚੋਣ! |Next articleCM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਦੇ ਮਾਮਲੇ ‘ਚ ED ਦੀ ਐਂਟਰੀ ; ਜਲੰਧਰ ‘ਚ ਮਾਮਲਾ ਦਰਜ |

Daak Television

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular